ਮੁੱਖ ਸਫ਼ਾ > ਜੋਤਿਸ਼ > ਫੇਂਗਸ਼ੁਈ > ਲੇਖ
ਸੁਝਾਅ ਪ੍ਰਤਿਕਿਰਿਆਮਿੱਤਰ ਨੂੰ ਭੇਜੋਇਹ ਪੇਜ ਪ੍ਰਿੰਟ ਕਰੋ
 
ਸਫ਼ਲ ਜੀਵਨ ਦਾ ਰਾਜ
ਚੀਨ ਦੀ ਇੱਕ ਕਹਾਵਤ ਵਿੱਚ ਸਫ਼ਲ ਜੀਵਨ ਦੇ ਆਧਾਰਭੂਤ ਪੰਜ ਸਿਧਾਤਾਂ ਦਾ ਆਲੇਖ ਮਿਲਦਾ ਹੈ. ਇਹ ਕਹਾਵਤ ਇਸ ਪ੍ਰਕਾਰ ਹੈ, " ਪਹਿਲਾ ਕੁਦਰਤ, ਫਿਰ ਕਿਸਮਤ, ਤੀਸਰਾ ਫੇਂਗਸ਼ੁਈ, ਚੌਥਾ ਪਰਉਪਕਾਰ ਅਤੇ ਪੰਜਵਾਂ ਸਿੱਖਿਆ."

ਕਸ਼ਟਾਂ ਅਤੇ ਮੁਸੀਬਤਾਂ ਦਾ ਨਿਰਧਾਰਨ ਵਿਅਕਤੀ ਦੀ ਜਨਮ-ਕੁੰਡਲੀ ਤੋਂ ਹੁੰਦਾ ਹੈ ਜੋ ਸਪੱਸ਼ਟ ਰੂਪ ਨਾਲ ਉਸਦੀ ਦੁਰਲਭਤਾ, ਸ਼ਕਤੀ ਅਤੇ ਸੰਭਾਵਨਾਵਾਂ ਦਾ ਖੁਲਾਸਾ ਕਰਦੀ ਹੈ. ਕੁਝ ਬਾਲਕਾਂ ਨੂੰ ਅਮੀਰ ਮਾਤਾ-ਪਿਤਾ ਦੇ ਘਰ ਜਨਮ ਲੈਣ ਤੋਂ ਬਾਅਦ ਵੀ ਉੱਚ ਜਨਮ ਕੁੰਡਲੀ ਦੇ ਬਿਨਾ ਕੋਈ ਵਿਸ਼ੇਸ਼ ਉਪਲਬਧੀ ਹਾਸਿਲ ਨਹੀਂ ਹੁੰਦੀ ਜਦੋਂ ਕਿ ਉਹਨਾਂ ਨੂੰ ਹਰ ਸੰਭਵ ਸਹਾਇਤਾ ਅਤੇ ਸੁਨਹਰੇ ਅਵਸਰ ਪ੍ਰਾਪਤ ਹੁੰਦੇ ਹਨ.

ਪਰ ਇਸਦੇ ਵਿਪਰੀਤ ਕੁਝ ਬਾਲਕ ਸਧਾਰਨ ਘਰਾਂ ਵਿੱਚ ਪੈਦਾ ਹੁੰਦੇ ਹਨ, ਜਿੱਥੇ ਨਾ ਤਾਂ ਉਹਨਾਂ ਨੂੰ ਉੱਤਮ ਭੋਜਨ ਮਿਲਦਾ ਹੈ ਅਤੇ ਨਾ ਹੀ ਉੱਚ ਸਿੱਖਿਆ ਨਸੀਬ ਹੁੰਦੀ ਹੈ ਫਿਰ ਵੀ ਉਹ ਆਪਣੀ ਜਨਮ ਕੁੰਡਲੀ ਦੇ ਸ਼ਕਤੀਸ਼ਾਲੀ ਹੋਣ ਤੇ ਸਾਰੀਆਂ ਮੁਸ਼ਕਲਾਂ ਅਤੇ ਰੁਕਾਵਟਾਂ ਨੂੰ ਪਾਰ ਕਰਦੇ ਹੋਏ ਆਪਣੀ ਮੰਜ਼ਿਲ ਤੱਕ ਪਹੁੰਚ ਜਾਂਦੇ ਹਨ.

ਇਸ ਤੋਂ ਬਾਅਦ ਕਿਸਮਤ ਆਉਂਦੀ ਹੈ. ਕਿਸਮਤ ਦੇ ਸੰਬੰਧ ਵਿੱਚ ਚੀਨ ਵਾਸੀਆਂ ਦਾ ਮੰਨਣਾ ਹੈ ਕਿ ਕਿਸਮਤ ਨੂੰ ਬਦਲਿਆ ਜਾ ਸਕਦਾ ਹੈ, ਉਸ ਨੂੰ ਸੁਧਾਰਿਆ ਜਾ ਸਕਦਾ ਹੈ ਅਤੇ ਵਿਅਕਤੀ ਦੇ ਅਨੁਕੂਲ ਬਣਾਇਆ ਜਾ ਸਕਦਾ ਹੈ ਅਤੇ ਇਸ ਲਈ ਬਾਕੀ ਦੇ ਚਾਰ ਸਿਧਾਤਾਂ ਤੇ ਜੋਰ ਦੇਣਾ ਜਰੂਰੀ ਹੈ. ਕਿਸਮਤ ਤੇ ਸਕਰਾਤਮਿਕ ਵਿਚਾਰਧਾਰਾ ਦਾ ਵੀ ਪੂਰਾ ਪ੍ਰਭਾਵ ਪੈਂਦਾ ਹੈ. ਜੇ ਵਿਅਕਤੀ ਉੱਤਮ ਵਿਚਾਰਾਂ ਦਾ ਪ੍ਰਯੋਗ ਕਰੇ ਅਤੇ ਚੰਗੀਆਂ ਗੱਲਾਂ ਦੀ ਕਲਪਨਾ ਕਰੇ ਤਾਂ ਇਹ ਗੱਲਾਂ ਵਿਅਕਤੀ ਦੇ ਜੀਵਨ ਵਿੱਚ ਜਰੂਰ ਘਟਿਤ ਹੁੰਦੀਆਂ ਹਨ. ਪਰ ਇਸ ਦੇ ਵਿਪਰੀਤ ਜੇ ਵਿਅਕਤੀ ਨਕਾਰਾਤਮਿਕ ਅਤੇ ਬੁਰੇ ਵਿਚਾਰਾਂ ਨੂੰ ਹੀ ਸੋਚੇਗਾ ਤਾਂ ਅਸ਼ੁਭ ਹੀ ਘਟੇਗਾ ਕਿਉਂਕਿ ਉਹਨਾਂ ਦੀ ਵਿਚਾਰਧਾਰਾ ਤਾਂ ਉਹਨਾਂ ਨੂੰ ਆਕਰਸ਼ਿਤ ਕਰਦੀ ਹੈ.

ਤੀਸਰੇ ਨੰਬਰ ਤੇ ਫੇਂਗਸ਼ੁਈ ਆਉਂਦਾ ਹੈ. ਫੇਂਗਸ਼ੁਈ ਦੇ ਸਿਧਾਤਾਂ ਦਾ ਪਾਲਨ ਕਰਦੇ ਹੋਏ ਵਿਅਕਤੀ ਬਾਕੀ ਦੁਨੀਆ ਦੇ ਨਾਲ ਸੰਬੰਧ ਸਥਾਪਿਤ ਕਰ ਸਕਦਾ ਹੈ.

ਚੌਥਾ ਪਰਉਪਕਾਰ ਦਾ ਸਥਾਨ ਹੈ. ਹਰ ਵਿਅਕਤੀ ਨੂੰ ਬਿਨਾ ਫ਼ਲ ਦੀ ਇੱਛਾ ਕਰੇ ਹੀ ਆਪਣਾ ਕਰਮ ਕਰਨਾ ਚਾਹੀਦਾ ਹੈ. ਵਿਅਕਤੀ ਜੇਕਰ ਦੂਸਰਿਆਂ ਦੇ ਬਾਰੇ ਚੰਗੇ ਵਿਚਾਰ ਰੱਖੇਗਾ, ਉਹਨਾਂ ਦੇ ਪਰ ਉਪਕਾਰ ਦੀ ਗੱਲ ਸੋਚੇਗਾ ਤਾਂ ਦੇਰ-ਸਵੇਰ ਉਸਦਾ ਪੁਰਸਕਾਰ ਵੀ ਉਸ ਵਿਅਕਤੀ ਨੂੰ ਚੰਗਾ ਹੀ ਮਿਲੇਗਾ.

ਅੰਤ ਵਿੱਚ ਆਉਂਦੀ ਹੈ ਸਿੱਖਿਆ, ਜਿਸਦਾ ਕੋਈ ਅੰਤ ਨਹੀਂ ਹੈ. ਇਹ ਤਾਂ ਜੀਵਨ ਭਰ ਪ੍ਰਾਪਤ ਕਰਨ ਯੋਗ ਹੈ. ਵਿਅਕਤੀ ਬੁੱਢਾ ਹੋਣ ਦੇ ਬਾਅਦ ਵੀ ਇਸਨੂੰ ਭੁੱਲ ਨਹੀਂ ਸਕਦਾ. ਆਪਣੇ ਆਸ-ਪਾਸ ਘਟਿਤ ਹੋਣ ਵਾਲੀਆਂ ਘਟਨਾਵਾਂ ਦੀ ਜਾਣਕਾਰੀ ਪ੍ਰਾਪਤ ਕਰਦਾ ਹੈ.

ਉਂਝ ਤਾਂ ਅਨੇਕ ਰੂਪਾਂ ਵਿੱਚ ਇਹ ਪੰਜ ਸਿਧਾਂਤ ਸੁਖ ਦੇ ਮੂਲਮੰਤਰ ਮੰਨੇ ਜਾਂਦੇ ਹਨ. ਜੇਕਰ ਵਿਅਕਤੀ ਜਿਆਦਾ ਤੋਂ ਜਿਆਦਾ ਸਹੀ ਦਿਸ਼ਾ ਵਿੱਚ ਆਪਣੀ ਸ਼ਕਤੀ ਦਾ ਉਪਯੋਗ ਕਰੇ, ਸਕਰਾਤਮਿਕ ਰਵਇਆ ਅਪਣਾਵੇ, ਸਭ ਦੀ ਸਹਾਇਤਾ ਕਰੇ ਅਤੇ ਅਧਿਐਨ ਕਰਦਾ ਰਹੇ ਤਾਂ ਕੋਈ ਅਜਿਹਾ ਕਾਰਨ ਨਹੀਂ ਜੋ ਜੀਵਨ ਦਾ ਸੁੱਖ ਪ੍ਰਾਪਤ ਨਾ ਕਰ ਸਕੇ.

ਇਸੇ ਸੰਬੰਧ ਵਿੱਚ ਚੀਨ ਦੀ ਇੱਕ ਹੋਰ ਪ੍ਰਸਿੱਧ ਕਹਾਵਤ ਹੈ, ' ਸੁੱਖ ਤਾਂ ਇੱਕ ਅਜਿਹੀ ਨਦੀ ਹੈ, ਚਾਹੇ ਉਹ ਤੁਹਾਨੂੰ ਘੇਰ ਕੇ ਰੱਖੇ ਪਰ ਤੁਹਾਨੂੰ ਤੈਰਨਾ ਆਉਣਾ ਚਾਹੀਦਾ ਹੈ, ਕਦੇ ਡੁੱਬੋਗੇ ਨਹੀਂ ਅਤੇ ਸੁਰੱਖਿਅਤ ਕਿਨਾਰੇ ਤੱਕ ਪਹੁੰਚ ਜਾਵੋਗੇ.'

ਇਸ ਕਹਾਵਤ ਦਾ ਇਹ ਅਰਥ ਹੈ ਕਿ ਦ੍ਰਿੜ ਸੰਕਲਪ ਅਤਿ-ਜਰੂਰੀ ਹੈ. ਬਿਨਾ ਮਿਹਨਤ ਦੇ ਲਾਭ ਨਹੀਂ ਮਿਲਦਾ. ਜੇਕਰ ਵਿਅਕਤੀ ਉਪਰੋਕਤ ਪੰਜ ਸਿਧਾਤਾਂ ਕੁਦਰਤ, ਕਿਸਮਤ, ਫੇਂਗਸ਼ੁਈ, ਪਰਉਪਕਾਰ ਅਤੇ ਸਿੱਖਿਆ ਦਾ ਦ੍ਰਿੜਤਾ ਨਾਲ ਪਾਲਣ ਕਰਦਾ ਰਹੇ ਤਾਂ ਨਿਸ਼ਚਤ ਹੀ ਉਹ ਸਫ਼ਲ, ਸੰਤੁਸ਼ਟ ਅਤੇ ਸੁਖੀ ਹੋਵੇਗਾ.
ਹੋਰ ਵੀ
ਫੇਂਗਸ਼ੁਈ ਅਤੇ ਚਾਰ ਜਾਨਵਰਾਂ ਦਾ ਮਹੱਤਵ
ਫੇਂਗਸ਼ੁਈ ਵਿੱਚ ਅੰਕਾਂ ਦੀ ਮਹੱਤਤਾ ਅਤੇ ਉਪਯੋਗਿਤਾ
ਇਸ਼ਨਾਨ ਘਰ ਦੇ ਰੰਗ
ਰੰਗਾਂ ਦਾ ਮੇਲ
ਫੇਂਗਸ਼ੁਈ ਅਪਨਾਓ ਮਧੁਰਤਾ ਵਧਾਓ
ਇਸ਼ਨਾਨ ਘਰ