ਮੁੱਖ ਸਫ਼ਾ > ਜੋਤਿਸ਼ > ਫੇਂਗਸ਼ੁਈ > ਲੇਖ
ਸੁਝਾਅ ਪ੍ਰਤਿਕਿਰਿਆਮਿੱਤਰ ਨੂੰ ਭੇਜੋਇਹ ਪੇਜ ਪ੍ਰਿੰਟ ਕਰੋ
 
ਫੇਂਗਸ਼ੁਈ ਅਤੇ ਚਾਰ ਜਾਨਵਰਾਂ ਦਾ ਮਹੱਤਵ
ਘਰ ਦੇ ਨਿਰਮਾਣ ਵਿੱਚ ਚੀਨਵਾਸੀਆਂ ਦਾ ਇਹ ਵਿਸ਼ਵਾਸ ਹੈ ਕਿ ਫੇਂਗਸ਼ੁਈ ਦੇ ਦ੍ਰਿਸ਼ਟੀਕੋਣ ਤੋਂ ਦੱਖਣਮੁਖੀ ਭੂ-ਖੰਡ ਸਰਵ ਉਤੱਮ ਤੇ ਸ਼ੁਭ ਮੰਨਿਆ ਜਾਂਦਾ ਹੈ. ਦੱਖਣਮੁਖੀ ਘਰ ਦੇ ਸਾਹਮਣੇ ਬਹੁਤ ਅਧਿਕ ਖੁੱਲਾ ਸਥਾਨ ਚੀਨੀ ਜਲਵਾਯੂ ਦੇ ਅਨੁਸਾਰ ਉੱਤਮ ਸਮਝਿਆ ਜਾਂਦਾ ਹੈ, ਕਿਉਂਕਿ ਗਰਮੀਆਂ ਦੀ ਰੁੱਤ ਵਿੱਚ ਦੱਖਣ ਦੇ ਪਾਸੇ ਤੋਂ ਵਗਣ ਵਾਲੀ ਹਵਾ ਚੰਗੀ ਅਤੇ ਉਤਸ਼ਾਹ ਵਾਲੀ ਸਮਝੀ ਜਾਂਦੀ ਹੈ.

ਚੀਨੀਆਂ ਦਾ ਮੰਨਣਾ ਹੈ ਕਿ ਘਰ ਦੇ ਬਾਹਰ ਚਾਰਾਂ ਦਿਸ਼ਾਵਾਂ ਵਿੱਚ ਚਾਰ ਜਾਨਵਰ ਬੈਠੇ ਰਹਿੰਦੇ ਹਨ ਜੋ ਘਰ ਦੀ ਸੁੱਰਖਿਆ ਕਰਦੇ ਹਨ.
ਇਹ ਚਾਰ ਜਾਨਵਰ ਹਨ- ਕਾਲਾ ਕਛੂਆ, ਲਾਲ ਪੰਛੀ, ਚਿੱਟਾ ਬਾਘ ਅਤੇ ਹਰਾ ਡ੍ਰੇਗਨ. ਕਾਲਾ ਕਛੂਆ ਉੱਤਰ ਦਿਸ਼ਾ, ਲਾਲ ਪੰਛੀ ਦੱਖਣ ਦਿਸ਼ਾ, ਚਿੱਟਾ ਬਾਘ ਪੱਛਮ ਦਿਸ਼ਾ, ਅਤੇ ਹਰਾ ਡ੍ਰੇਗਨ ਪੂਰਬ ਦਿਸ਼ਾ ਦਾ ਪ੍ਰਤਿਨਿਧੀਤਵ ਕਰਦਾ ਹੈ.

ਕਾਲਾ ਕਛੂਆ, ਲਾਲ ਪੰਛੀ ਤੋਂ ਉੱਚਾ ਹੋਣਾ ਚਾਹੀਦਾ ਹੈ ਅਰਥਾਤ ਭਵਨ ਦੇ ਪਿੱਛੇ ਦੀ ਭੂਮੀ ਦੇ ਸਾਹਮਣੇ ਤੋਂ ਥੋੜ੍ਹਾ ਜਿਹਾ ਉੱਚਾ ਤੇ ਵੱਡਾ ਹੋਣਾ ਚਾਹੀਦਾ ਹੈ ਤਾਂ ਕਿ ਘਰ ਵਿੱਚ ਰਹਿਣ ਵਾਲਿਆਂ ਦੀ ਰੱਖਿਆ ਤੇ ਸਹਾਇਤਾ ਕਰ ਸਕੇ.

ਮਕਾਨ ਦੇ ਪਿੱਛੇ ਦਾ ਭਾਗ ਨੀਂਵਾ ਨਹੀਂ ਹੋਣਾ ਚਾਹੀਦਾ. ਇਥੋਂ ਚੀ ਜਲਦੀ ਨਾਲ ਬਾਹਰ ਨਿੱਕਲ ਜਾਂਦੀ ਹੈ ਜਿਸ ਦੇ ਨਾਲ ਵਪਾਰ ਦੀ ਹਾਨੀ ਹੋਣ ਦੀ ਸੰਮਭਾਵਨਾ ਬਣੀ ਰਹਿੰਦੀ ਹੈ. ਮਕਾਨ ਦੇ ਸੱਜੇ ਪਾਸੇ ਦੀ ਭੂਮੀ ਹਰਾ ਡ੍ਰੇਗਨ ਅਤੇ ਖੱਬੇ ਪਾਸੇ ਦੀ ਭੂਮੀ ਚਿੱਟੇ ਬਾਘ ਦਾ ਪ੍ਰਤੀਕ ਮੰਨੀ ਜਾਂਦੀ ਹੈ. ਹਰਾ ਡ੍ਰੇਗਨ ਚਿੱਟੇ ਬਾਘ ਦੇ ਉੱਚੇ ਸਥਾਨ ਤੇ ਹੋਣਾ ਚਾਹੀਦਾ ਅਰਥਾਤ ਸੱਜੇ ਭਾਗ ਦੀ ਭੂਮੀ ਖੱਬੇ ਭਾਗ ਦੀ ਭੂਮੀ ਤੋਂ ਉੱਚੀ ਹੋਣੀ ਚਾਹੀਦੀ ਹੈ.

ਫੇਂਗਸ਼ੁਈ ਵਿੱਚ ਹਰਾ ਡ੍ਰੇਗਨ ਅਤੇ ਚਿੱਟਾ ਬਾਘ ਘਰ ਦੇ ਰੱਖਿਅਕ ਜਾਂ ਪਹਿਰੇਦਾਰ ਸਮਝੇ ਜਾਂਦੇ ਹਨ. ਇਹਨਾਂ ਦੋਨਾਂ ਦਾ ਸਤੁੰਲਨ ਹੋਣਾ ਜਰੂਰੀ ਹੈ. ਜੇਕਰ ਮਕਾਨ ਦੇ ਦੋਨੇਂ ਪਾਸੇ ਦਾ ਖੁੱਲਾ ਭਾਗ ਇੱਕ ਸਮਾਨ ਹੋਵੇ ਤਾਂ ਇਹ ਦੋਨਾਂ ਜਾਨਵਰਾਂ ਦੇ ਸਤੁੰਲਨ ਨੂੰ ਪ੍ਰਦਰਸ਼ਿਤ ਕਰਦਾ ਹੈ. ਜੇ ਇੱਕ ਦਿਸ਼ਾ ਦਾ ਵਿਸਤਾਰ ਕੀਤਾ ਜਾਂਦਾ ਹੈ ਤਾਂ ਦੂਸਰੀ ਦਿਸ਼ਾ ਦਾ ਜਾਨਵਰ ਜਿਆਦਾ ਸ਼ਕਤੀਸ਼ਾਲੀ ਹੋ ਜਾਵੇਗਾ ਤੇ ਫਿਰ ਉਸ ਤੇ ਨਿਯੰਤਰਣ ਕਰਨਾ ਮੁਸ਼ਕਿਲ ਹੋ ਜਾਵੇਗਾ. ਇਸਦਾ ਪ੍ਰਭਾਵ ਘਰ ਦੇ ਮਾਲਿਕ ਦੀ ਸਿਹਤ ਤੇ ਪੈ ਸਕਦਾ ਹੈ.

ਮਕਾਨ ਦੇ ਆਕਾਰ ਦਾ ਵਿਸ਼ਲੇਸ਼ਣ :
ਫੇਂਗਸ਼ੁਈ ਦੇ ਅਨੁਸਾਰ ਭਵਨ ਦੀ ਰੂਪਰੇਖਾ ਸ਼ੁਰੂ ਕਰਨ ਤੋਂ ਪਹਿਲਾਂ ਉਸ ਭੂ-ਖੰਡ ਦੇ ਆਸਪਾਸ ਦੇ ਵਾਤਾਵਰਣ ਨੂੰ ਧਿਆਨ ਵਿੱਚ ਰੱਖਣਾ ਬਹੁਤ ਜਰੂਰੀ ਹੈ. ਘਰ ਦੇ ਸੱਜੇ ਤੇ ਖੱਬੇ ਸਥਾਨ ਤੇ ਵਿਰਾਜਮਾਨ ਹਰਾ ਡ੍ਰੇਗਨ ਅਤੇ ਚਿੱਟਾ ਬਾਘ ਘਰ ਦੀ ਰੱਖਿਆ ਕਰਦਾ ਹੈ. ਜੇ ਮਕਾਨ ਦੀ ਦੋਨਾਂ ਦਿਸ਼ਾਵਾਂ ਵਿੱਚ ਨਿਰਮਿਤ ਭਵਨ ਦੇ ਆਕਾਰ ਸਮਾਨ ਹੋਣ ਤਾਂ ਚੰਗੇ ਵਾਤਾਵਰਣ ਦਾ ਨਿਰਮਾਣ ਹੁੰਦਾ ਹੈ. ਘਰ ਦੀ ਚੌੜਾਈ ਉਸਦੀ ਗਹਿਰਾਈ ਦੀ ਤੁਲਨਾ ਵਿੱਚ ਅਧਿਕ ਹੋਣੀ ਚਾਹੀਦੀ ਹੈ ਤਾਂ ਕਿ ਘਰ ਵਿੱਚ ਰਹਿਣ ਵਾਲਿਆਂ ਦੇ ਜੀਵਨ ਵਿੱਚ ਸਥਿਰਤਾ ਬਣੀ ਰਹੇ. ਅਧਿਕ ਚੌੜਾਈ ਵਾਲੇ ਘਰ ਜਿਸ ਦੇ ਮੁੱਖ ਦਰਵਾਜੇ ਦੇ ਇੱਕ ਪਾਸੇ ਗੋਲ ਖਿੜਕੀ ਲੱਗੀ ਹੋਈ ਹੋਵੇ ਤਾਂ ਉਹ ਵਿਅਕਤੀ ਦੀ ਇੱਜਤ ਵਧਾਉਂਦਾ ਹੈ. ਕੋਈ ਵੀ ਘਰ ਦੋ ਮੰਜਿਲ ਇਮਾਰਤਾਂ ਦੇ ਵਿੱਚ ਸਥਿਤ ਨਹੀਂ ਹੋਣਾ ਚਾਹੀਦਾ, ਇਸ ਨਾਲ ਚੀ ਦਾ ਸਹਿਜ ਪ੍ਰਭਾਵ ਰੁਕ ਜਾਂਦਾ ਹੈ.

ਪੌੜੀਆਂ ਦਾ ਵਿਸ਼ਲੇਸ਼ਣ :
ਘਰ ਦੀ ਪੌੜੀਆਂ ਦਾ ਨਿਰਧਾਰਨ ਘਰ ਦੇ ਅੰਦਰੀ ਫੇਂਗਸ਼ੁਈ ਵਿੱਚ ਬਹੁਤ ਮਹੱਤਵਪੂਰਨ ਹੁੰਦਾ ਹੈ. ਪੌੜੀਆਂ ਚੀ ਨੂੰ ਉੱਪਰ ਤੇ ਥੱਲੇ ਵੰਡਣ ਵਿੱਚ ਸਹਾਇਤਾ ਕਰਦੀਆਂ ਹਨ. ਪੌੜੀਆਂ ਚੌੜੀਆਂ ਤੇ ਪ੍ਰਕਾਸ਼ਵਾਨ ਹੋਣੀਆਂ ਚਾਹੀਦੀਆਂ ਹਨ. ਮੁੱਖ ਦਰਵਾਜੇ ਦੇ ਠੀਕ ਸਾਹਮਣੇ ਤੋਂ ਜਾਣ ਵਾਲੀਆਂ ਪੌੜੀਆਂ ਨਾਲ ਵਿਅਕਤੀ ਦੇ ਲਾਭ ਪ੍ਰਾਪਤੀ ਦੇ ਮੌਕੇ ਖਤਮ ਹੋ ਜਾਂਦੇ ਹਨ.

ਫੇਂਗਸ਼ੁਈ ਦੇ ਅਨੁਸਾਰ ਪੌੜੀਆਂ ਘਰ ਦੇ ਕੇਂਦਰ ਵਿੱਚ ਨਹੀਂ ਹੋਣੀਆਂ ਚਾਹੀਦੀਆਂ. ਘਰ ਦੇ ਕੇਂਦਰ ਵਿੱਚ ਸਥਿਤ ਪੌੜੀਆਂ ਘਰ ਵਾਲਿਆਂ ਦੀ ਸਿਹਤ ਸੰਬੰਧੀ ਸੱਮਸਿਆ ਪੈਦਾ ਕਰ ਸਕਦੀਆਂ ਹਨ. ਪੌੜੀਆਂ ਹਮੇਸ਼ਾ ਅਜਿਹੇ ਸਥਾਨ ਤੇ ਹੋਣੀਆਂ ਚਾਹੀਦੀਆਂ ਹਨ ਕਿ ਘਰ ਦੇ ਮੁੱਖ ਦਰਵਾਜੇ ਤੋਂ ਨਾ ਦਿਸਣ.


ਹੋਰ ਵੀ
ਫੇਂਗਸ਼ੁਈ ਵਿੱਚ ਅੰਕਾਂ ਦੀ ਮਹੱਤਤਾ ਅਤੇ ਉਪਯੋਗਿਤਾ
ਇਸ਼ਨਾਨ ਘਰ ਦੇ ਰੰਗ
ਰੰਗਾਂ ਦਾ ਮੇਲ
ਫੇਂਗਸ਼ੁਈ ਅਪਨਾਓ ਮਧੁਰਤਾ ਵਧਾਓ
ਇਸ਼ਨਾਨ ਘਰ