ਜੀਵਨ ਵਿੱਚ ਆਪਸੀ ਰਿਸ਼ਤਿਆਂ ਵਿੱਚ ਮਧੁਰਤਾ ਅਤੇ ਚੰਗਾ ਤਾਲਮੇਲ ਬਣਾ ਰਹੇ ਤਾਂ ਕਿਸੀ ਨੂੰ ਹੋਰ ਕਿ ਚਾਹੀਦਾ ਹੈ? ਤੁਹਾਡੇ ਰਿਸ਼ਤੇ ਚੰਗੇ ਬਣੇ ਰਹਿਣ ਇਸ ਲਈ ਅਸੀਂ ਦੱਸ ਰਹੇ ਹਾਂ ਤੁਹਾਨੂੰ ਕੁੱਝ ਫੇਂਗਸ਼ੁਈ ਟਿਪਸ. ਫੇਂਨਸ਼ੁਈ ਨਾਲ ਆਪਸੀ ਰਿਸ਼ਤਿਆਂ ਨੂੰ ਪ੍ਰਭਾਵਿਤ ਕੀਤਾ ਜਾ ਸਕਦਾ ਹੈ.
ਫੇਂਗਸ਼ੁਈ ਦਾ ਇਹ ਮੰਨਨਾ ਹੈ ਕਿ ਆਲੇ ਦੁਆਲੇ ਉਰਜਾ ਦਾ ਬਹੁਤ ਵੱਡਾ ਭੰਡਾਰ ਹੈ. ਇਹ ਉਰਜਾ ਸਕਾਰਾਤਮਕ ਅਤੇ ਨਕਾਰਾਤਮਕ ਦੋਵੇ ਪ੍ਰਕਾਰ ਦੀ ਹੁੰਦੀ ਹੈ. ਇਸ ਉਰਜਾ ਨਾਲ ਜੀਵਨ ਦਾ ਹਰ ਪਹਲੂ ਪ੍ਰਭਾਵਿਤ ਹੁੰਦਾ ਹੈ. ਆਪਸੀ ਰਿਸ਼ਤੇ ਅਤੇ ਵੈਵਾਹਿਕ ਜੀਵਨ ਤੇ ਵੀ ਇਸ ਉਰਜਾ ਦਾ ਅਸਰ ਪੈਂਦਾ ਹੈ. ਫੇਂਗਸ਼ੁਈ ਨਕਾਰਾਤਮਕ ਉਰਜਾ ਨੂੰ ਰੋਕ ਕੇ ਸਕਾਰਾਤਮਕ ਉਰਜਾ ਨੂੰ ਵਧਾਉਂਦਾ ਹੈ.
ਫੇਂਗਸ਼ੁਈ ਵਿੱਚ ਘਰ ਦੇ ਦੱਖਣ-ਪੱਛਮ ਖੰਡ ਨੂੰ ਆਪਸੀ ਰਿਸ਼ਤਿਆਂ ਦੇ ਲਈ ਸਕਰਿਅ ਮੰਨਿਆ ਜਾਂਦਾ ਇਸ ਲਈ ਇਸ ਖੰਡ ਵਿੱਚ ਸਕਾਰਾਤਮਕ ਉਰਜਾ ਨੂੰ ਸਕਰਿਅ ਅਤੇ ਨਕਾਰਾਤਮਕ ਉਰਜਾ ਨੂੰ ਨਸ਼ਟ ਕਰਨ ਦੇ ਲਈ ਤੁਸੀਂ ਜੋ ਵੀ ਜਤਨ ਕਰੋਗੇ, ਉਹ ਬਹੁਤ ਫਲਦਾਈ ਹੋਣਗੇ.
ਆਪਣਾ ਬਿਸਤਰ ਬਾਰੀ ਨਾਲ ਕਦੀ ਵੀ ਸਟਾ ਕੇ ਨਾ ਰੱਖੋ. ਇਸ ਨਾਲ ਰਿਸ਼ਤੇ ਵਿੱਚ ਤਨਾਅ ਪੈਦਾ ਹੁੰਦਾ ਹੈ ਅਤੇ ਆਪਸੀ ਅਸਹਯੋਗ ਦੀ ਪ੍ਰਵਤੀ ਨੂੰ ਵਾਧਾ ਮਿਲਦਾ ਹੈ. ਜੇ ਇਹ ਸੰਭਵ ਨਾ ਹੋਵੇ ਤਾਂ ਆਪਣੇ ਸਿਰਹਾਣੇ ਅਤੇ ਬਾਰੀ ਦੇ ਵਿਚਕਾਰ ਪਰਦਾ ਜਰੂਰ ਪਾਉ. ਨਕਾਰਾਤਮਕ ਉਰਜਾ ਰਿਸ਼ਤਿਆਂ ਤੇ ਅਸਰ ਨਹੀਂ ਕਰ ਪਾਵੇਗੀ.
ਅਜਿਹੀ ਚੀਜਾਂ ਦਾ ਪ੍ਰਯੋਗ ਨਾ ਕਰਨ ਤੋਂ ਬਚੋ ਜੋ ਵਿਤਕਰਾ ਦਰਸਾਉਂਦੀ ਹੈ. ਛਤ ਤੇ ਬੀਮ ਦਾ ਹੋਣਾ ਜਾ ਦੋ ਵੱਖ ਵੱਖ ਮੈਟ੍ਰੇਸ ਦਾ ਪ੍ਰਯੋਗ ਵੀ ਵਿਤਕਰੇ ਨੂੰ ਦਰਸਾਉਂਦਾ ਹੈ.
ਨਵੇਂ ਵਿਆਹੇ ਹੋਏ ਜੋੜੇ ਦਾ ਬਿਸਤਰ ਵੀ ਨਵਾਂ ਹੋਣਾ ਚਾਹੀਦਾ ਹੈ. ਜੇ ਇਹ ਸੰਭਵ ਨਾ ਹੋਵੇ ਤਾਂ ਕੋਸ਼ਿਸ਼ ਕਰੋ ਕਿ ਐਸੀ ਚਾਦਰ ਦਾ ਪ੍ਰਯੋਗ ਨਾ ਕਰੋ ਜਿਸ ਵਿੱਚ ਛੇਦ ਹੋਵੇ. ਜਿਸ ਪਲੰਗ ਤੇ ਜੋੜਾ ਸੋਂਦਾ ਹੈ ਉਸ ਤੇ ਕਿਸੀ ਹੋਰ ਨੂੰ ਨਾ ਸੋਨ ਦਿਉ.
ਕੋਸ਼ਿਸ਼ ਕਰੋ ਕਿ ਤੁਹਾਡੇ ਪਲੰਗ ਦੇ ਥੱਲੇ ਕੁੱਝ ਵੀ ਨਾ ਪਇਆ ਹੋਵੇ. ਥਾਂ ਨੂੰ ਖਾਲੀ ਰਹਿਣ ਦਿਉ. ਇਸ ਨਾਲ ਤੁਹਾਡੇ ਪਲੰਗ ਤੇ ਚਾਰੇ ਪਾਸੇ ਸਕਾਰਾਤਮਕ ਉਰਜਾ ਬਗੈਰ ਕਿਸੀ ਰੁਕਾਵਟ ਦੇ ਪ੍ਰਵਾਹਿਤ ਹੁੰਦੀ ਰਹਿੰਦੀ ਹੈ.
ਪ੍ਰਵੇਸ਼ ਦੁਆਰ ਵਾਲੀ ਕੰਧ ਦੇ ਨਾਲ ਜੇ ਤੁਸੀਂ ਆਪਣਾ ਪਲੰਗ ਲਗਾ ਕੇ ਰੱਖਿਆ ਹੈ ਤਾਂ ਇਸ ਨਾਲ ਬਚੋ. ਇਸ ਨਾਲ ਰਿਸ਼ਤਿਆਂ ਵਿੱਚ ਕੜਵਾਹਟ ਆਉਂਦੀ ਹੈ.
|