ਪ੍ਰਸਿੱਧ ਫੈਸ਼ਨ ਡਿਜ਼ਾਇਨਰ ਗੌਰੀ ਖਾਨ ਦਾ ਜਨਮ ਪੂਰਬ ਹਾੜ੍ਹ ਵਿਛੋਣ ਕਾਰਣ ਹੀ ਉਹਨਾਂ ਦਾ ਅੱਜ ਸਨਮਾਣ ਹੈ ਅਤੇ ਸੁਖੀ ਅਤੇ ਪ੍ਰਸਿੱਧ ਹੈ।ਗੌਰੀ ਖਾਨ ਦਾ ਜਿਸ ਵੇਲ੍ਹੇ ਜਨਮ ਹੋਇਆ ਉਸ ਵੇਲ੍ਹੇ ਸੂਰਜ ਜਿਸ ਸਥਾਨ ਉੱਪਰ ਸੀ, ਅਜਿਹਾ ਜਾਤਕ ਦੁਬਲਾ-ਪਤਲਾ ਅਤੇ ਲੰਮੀ ਯੋਜਨਾ ਉਲੀਕਣ ਵਾਲਾ ਹੁੰਦਾ ਹੈ।
ਇਸ ਦੇ ਨਾਲ ਹੀ ਉਹ ਗੁੱਸੇਖੋਰ ਵੀ ਹੁੰਦਾ ਹੈ।ਇਸੇ ਕਾਰਣ ਗੌਰੀ ਖਾਨ ਆਪਣੀ ਸੋਚ ਤੋਂ ਵੀ ਅੱਗੇ ਤਰੱਕੀ ਕਰਨ ਵਾਲੀ ਮਹਿਲਾ ਹੈ।ਉਹਨਾਂ ਦੀ ਕੁੰਡਲੀ ਵਿਚ ਚੰਦਰਮਾ ਜਿਸ ਸਥਾਨ ਉੱਪਰ ਹੈ, ਉਸੇ ਦੇ ਸਿੱਟੇ ਵਜੋਂ ਗੌਰੀ ਅੱਜ ਅਮੀਰ ਹੈ।ਧਨੂੰ ਰਾਸ਼ੀ ਦਾ ਚੰਦਰਮਾ ਕੁੰਡਲੀ ਵਿਚ ਵਿਰਾਜਮਾਨ ਹੈ।
ਇਸੇ ਦੇ ਪ੍ਰਭਾਵ ਸਦਕਾ ਅੱਜ ਗੌਰੀ ਕਲਾਕਾਰ (ਫੈਸ਼ਨ ਡਿਜ਼ਾਇਨਰ) ਹੈ ਕਿਉਂ ਜੋ ਅਜਿਹਾ ਵਿਅਕਤੀ ਕਵੀ, ਕਲਾਕਾਰ ਅਤੇ ਧਨੀ ਹੁੰਦਾ ਹੈ।ਗੌਰੀ ਦੇ ਜਨਮ ਵੇਲ੍ਹੇ ਬੁੱਧ ਜਿਸ ਸਥਾਨ ਉੱਪਰ ਬਿਰਾਜਮਾਨ ਹੈ, ਉਸੇ ਦੇ ਪ੍ਰਭਾਵ ਕਾਰਣ ਵਿਅਕਤੀ ਦੂਜਿਆਂ ਦੀਆਂ ਤਕਲੀਫਾਂ ਦਾ ਨਿਵਾਰਨ ਕਰਦਾ ਹੈ।
ਇਹ ਗੁਣ ਗੌਰੀ ਅੰਦਰ ਹੈ।ਜਿਸ ਵੇਲ੍ਹੇ ਗੌਰੀ ਦਾ ਜਨਮ ਹੋਇਆ, ਉਸ ਵੇਲ੍ਹੇ ਗੁਰੂ ਤੁਲਾ ਰਾਸ਼ੀ ਵਿਚ ਸਨ ਅਤੇ ਕੁੰਡਲੀ ਵਿਚ ਜਿੱਥੇ ਬਿਰਾਜਮਾਨ ਹਨ, ਉਸ ਕਾਰਣ ਉਹ ਅਮੀਰ ਹੈ।ਇਸੇ ਤਰ੍ਹਾਂ ਗੌਰੀ ਦੀ ਕੁੰਡਲੀ ਵਿਚ ਸ਼ੁੱਕਰ ਜਿਸ ਸਥਾਨ ਉੱਪਰ ਬਿਰਾਜਮਾਨ ਹੈ, ਉਸਦੇ ਸਿੱਟੇ ਵਜੋਂ ਜਾਤਕ ਬੁੱਧੀਮਾਨ,ਧਨਵਾਨ ਅਤੇ ਖਿਮਾ ਦੇਣ ਵਾਲਾ ਹੁੰਦਾ ਹੈ ਅਤੇ ਸੁੰਦਰ ਵੀ ਹੁੰਦਾ ਹੈ।ਸ਼ੁੱਕਰ ਦਾ ਤੁਲਾ ਰਾਸ਼ੀ ਵਿਚ ਹੋਣਾ ਵੀ ਸੁੱਖ ਪ੍ਰਦਾਨ ਕਰਦਾ ਹੈ।
ਇਹ ਸਾਰੇ ਗੁਣ ਗੌਰੀ ਵਿਚ ਹਨ ਪਰ ਸ਼ਨੀ ਇਹਨਾਂ ਨੂੰ ਰੋਗੀ ਬਣਾ ਸਕਦਾ ਹੈ।ਵਰਤਮਾਨ ਸਮੇਂ ਵਿਚ ਗੌਰੀ ਦੀ ਰਾਸ਼ੀ ਉੱਪਰ ਰਾਹੂ ਦੀ ਮਹਾਦਸ਼ਾ ਚੱਲ ਰਹੀ ਹੈ।ਇਹ 22 ਦਸੰਬਰ 2005 ਤੋਂ ਸ਼ੁਰੂ ਹੋਈ ਸੀ ਜੋ 22 ਦਸੰਬਾ 2023 ਤੱਕ ਰਹੇਗੀ।ਰਾਹੂ ਦੀ ਮਹਾਂਦਸ਼ਾ ਵਿਚ ਰਾਹੂ ਦੀ ਅੰਤਰ ਦਸ਼ਾ 4 ਸਤੰਬਰ 2008 ਤੱਕ ਰਹੀ।
ਗੁਰੂ ਦੀ ਅੰਤਰ ਦਸ਼ਾ 28 ਜਨਵਰੀ 2011 ਤੱਕ ਰਹੇਗੀ।ਹਲਦੀ ਦੀ ਗੰਢ ਨੂੰ ਗੌਰੀ ਕੱਪੜੇ ਵਿਚ ਬੰਨ੍ਹ ਕੇ ਖੁਦ ਕੋਲ ਰੱਖੇ ਅਤੇ ਸਾਢੇ ਪੰਜ ਕੈਰੇਟ ਦਾ ਪੁਖਰਾਜ ਪਹਿਨੇ।ਬੁੱਧਵਾਰ ਦਾ ਦਿਨ ਗੌਰੀ ਲਈ ਸ਼ੁੱਭ ਹੈ।ਇਸ ਦਿਨ ਉਹ ਨਵੇਂ ਕਾਰਜ ਕਰੇ।ਸ਼ੁੱਕਰਵਾਰ ਉਸ ਲਈ ਭਾਗਸ਼ਾਲੀ ਦਿਨ ਹੈ।ਆਪਣੇ ਖੁਦ ਦੇ ਵਿਸ਼ੇਸ਼ ਕਾਰਜ ਅਤੇ ਵਿਸ਼ੇਸ਼ ਫੈਸਲੇ ਸ਼ੁੱਕਰਵਾਰ ਨੂੰ ਕਰਨੇ ਚਾਹੀਦੇ ਹਨ।ਮੰਗਲਵਾਰ ਨੂੰ ਚਿੰਤਨ, ਯਾਤਰਾ ਅਤੇ ਪੱਤਰ ਵਿਹਾਰ ਨਹੀਂ ਕਰਨਾ ਚਾਹੀਦਾ।
ਗੌਰੀ ਲਈ ਹਰਾ, ਸਫੇਦ ਅਤੇ ਪੀਲਾ ਰੰਗ ਸ਼ੁੱਭ ਹਨ।ਗੌਰੀ ਨੂੰ ਲਾਲ ਅਤੇ ਨੀਲੇ ਰੰਗ ਤੋਂ ਪਰਹੇਜ਼ ਕਰਨਾ ਚਾਹੀਦਾ ਹੈ।ਗੌਰੀ ਲਈ 2, 3, 5, 6 ਅੰਕ ਸ਼ੁੱਭ ਹਨ।ਗੌਰੇ ਲਈ ਫਰਵਰੀ ਦੇ ਪਹਿਲੇ ਹਫਤੇ ਤੋਂ ਮਾਰਚ ਦੇ ਆਖਰ ਤੱਕ ਸਫਲਤਾ ਦਾ ਸਮਾਂ ਰਹੇਗਾ।
ਲੰਮੀ ਯਾਤਰਾ ਲਾਹੇਵੰਦ ਰਹੇਗੀ।ਸ਼ੁੱਭ ਮੌਕੇ ਮਿਲਣਗੇ।ਸ਼ੁੱਭ ਕਾਰਜਾਂ ਉੱਪਰ ਖਰਚਾ ਹੋਵੇਗਾ।ਸਲਾ ਦੀ ਕੁੰਡਲੀ ਮੁਤਾਬਕ ਸੂਰਜ ਤੁਹਾਨੂੰ ਨੁਕਸਾਨ ਪੁੱਜਾ ਸਕਦਾ ਹੈ ਪਰ ਗੁਰੂ ਸੁਖਮਈ ਜੀਵਨ ਪ੍ਰਦਾਨ ਕਰੇਗਾ।ਸ਼ੁੱਕਰਵਾਰ ਧਨਲਾਭ ਦੇਵੇਗਾ।ਰਾਹੂ 8 ਅਕਤੂਬਰ 2008 ਤੋਂ 8 ਅਕਤੂਬਰ2009 ਤੱਕ ਤਕਲੀਫ ਦੇ ਸਕਦਾ ਹੈ।
ਇਸ ਲਈ ਸ਼ਨੀਵਾਰ ਜਾਂ ਐਤਵਾਰ ਸ਼ਾਮ ਨੂੰ ਸ਼ਨੀ ਮੰਦਰ ਵਿਚ ਨੀਲਾ ਕੱਪੜਾ, ਉੜਦ, ਤਿੱਲ, ਤੇਲ, ਮੇਖ, ਚਾਕੂ ਅਤੇ ਕੰਬਲ ਦਾ ਦਾਨ ਕਰਨਾ ਚਾਹੀਦਾ ਹੈ।ਵਰਤਮਾਨ ਵਿਚ ਗੌਰੀ ਲਈ ਹੀਰਾ, ਮੋਤੀ ਅਤੇ ਪੰਨਾ ਪਹਿਨਣਾ ਵੀ ਲਾਹੇਵੰਦ ਰਹੇਗਾ।