ਪ੍ਰਸਿੱਧ ਕਾਮੇਡੀ ਕਲਾਕਾਰ ਅਤੇ ਸ਼ਕਤੀਮਾਨ ਦੇ ਗਜੋਧਰ ਦੇ ਨਾਂ ਨਾਲ ਪ੍ਰਸਿੱਧ ਰਾਜੂ ਸ਼੍ਰੀਵਾਸਤਵ ਦਾ ਜਨਮ ਮਕਰ ਰਾਸ਼ੀ ਦੇ ਚੰਦਰਮਾ ਲਗਨ ਵਿਚ ਹੋਇਆ। ਕਿਸੇ ਵੀ ਕਾਮੇਡੀ ਕਲਾਕਾਰ ਲਈ ਲਗਨ ਜਾਂ ਲਗਨ ਸਵਾਮੀ ਨਾਲ ਚੰਦਰਮਾ ਦਾ ਸੰਬੰਧ ਹੋਵੇ ਅਤੇ ਸ਼ੁੱਕਰ ਦੀ ਕੁੰਡਲੀ ਦੇ ਪੰਜਵੇਂ ਸਥਾਨ ਉੱਪਰ ਦ੍ਰਿਸ਼ਟੀ ਜਾਂ ਪੰਜਵੇਂ ਸਥਾਨ ਵਿਚ ਸ਼ੁੱਕਰ ਗ੍ਰਹਿ ਦਾ ਸਥਿੱਤ ਹੋਣਾ ਵੀ ਚੰਗੀ ਸਫਲਤਾ ਲਈ ਲੋੜੀਂਦਾ ਹੈ।
ਪੰਜਵੇਂ ਸਵਾਮੀ ਦਾ ਸ਼ੁੱਕਰ ਨਾਲ ਸੰਬੰਧ ਵੀ ਠੀਕ ਰਹਿੰਦਾ ਹੈ।ਲਗਨ ਸਵਾਮੀ ਜੇਕਰ ਪ੍ਰਭਾਵਸ਼ਾਲੀ ਹੋਵੇ ਤਾਂ ਉੱਤਮ ਸਫਲਤਾ ਜ਼ਰੂਰ ਮਿਲਦੀ ਹੈ।ਤੁਹਾਡੀ ਕੁੰਡਲੀ ਮਕਰ ਲਗਨ ਦੀ ਹੋਣ ਨਾਲ ਤੁਹਾਡਾ ਕੱਦ ਮੱਧਮ ਹੈ ਪਰ ਸੂਰਜ ਦੁਸ਼ਮਣ ਰਾਸ਼ੀ ਵਿਚ ਅਤੇ ਚੰਦਰਮਾ ਦੇ ਨਾਲ ਮੱਸਿਆ ਯੋਗ ਹੋਣ ਕਾਰਣ ਤੁਹਾਡੇ ਅੰਦਰ ਸੁੰਦਰਤਾ ਦੀ ਘਾਟ ਰਹੀ।
ਸ਼ੁੱਕਰ ਦਾ ਪੰਜਵੇਂ ਸਥਾਨ ਨੂੰ ਗਿਆਰਵੇਂ ਸਥਾਨ ਤੋਂ ਦੇਖਣ ਕਾਰਣ ਅਤੇ ਪੰਜਵੇਂ ਸਥਾਨ ਜਾਂ ਦੱਸਵੇਂ ਭਾਵ ਦਾ ਸਵਾਮੀ ਪੰਜਵੇਂ ਸਥਾਨ ਨੂੰ ਵੇਖਣ ਕਾਰਣ ਤੁਸੀਂ ਕਾਮੇਡੀ ਅਤੇ ਮਨੋਰੰਜਨ ਦੀ ਦੁਨੀਆ ਨਾਲ ਜੁੜੇ।ਉਂਝ ਤਾਂ ਤੁਸੀਂ ਫਿਲਮੀ ਦੁਨੀਆ ਵਿਚ ਕਾਫੀ ਪੁਰਾਣੇ ਹੋ ਪਰ ਤੁਹਾਨੂੰ ਪਹਿਚਾਨ ਲਾਫਟਰ ਸ਼ੋਅ ਤੋਂ ਮਿਲੀ।
ਤੁਸੀਂ ਮੁਕੇਸ਼ ਖੰਨਾ ਵੱਲੋਂ ਬਣਾਏ ਗਏ ਲੜ੍ਹੀਵਾਰ 'ਸ਼ਕਤੀਮਾਨ' ਵਿਚ ਗਜੋਧਰ ਦੀ ਭੂਮਿਕਾ ਵੀ ਨਿਭਾਈ ਜਿਸ ਕਾਰਣ ਲੋਕ ਅੱਜ ਵੀ ਤੁਹਾਨੂੰ ਗਜੋਧਰ ਦੇ ਨਾਂ ਨਾਲ ਜਾਣਦੇ ਹਨ।ਕਿਉਂ ਜੋ ਤੁਹਾਡਾ ਰਾਸ਼ੀ ਸਵਾਮੀ ਉੱਚ ਦਾ ਹੋ ਕੇ ਦੱਸਵੇਂ ਵਪਾਰ ਵਿਚ ਹੈ।
ਜਨਤਾ ਵਿਚਕਾਰ ਚੌਥੇ ਸਥਾਨ ਅਤੇ ਗਿਆਰਵੇਂ ਸਥਾਨ ਦਾ ਸਵਾਮੀ ਮੰਗਲ ਆਪਣੇ ਮਿੱਤਰ ਗੁਰੂ ਦੀ ਰਾਸ਼ੀ ਮੀਨ ਵਿਚ ਹੋ ਕੇ ਤੀਜੇ ਭਾਵ ਵਿਚ ਬਿਰਾਜਮਾਨ ਹੈ।ਤੁਹਾਡੀ ਕੁੰਡਲੀ ਵਿਚ ਭਾਗ ਸਵਾਮੀ ਅਤੇ ਛੇਵੇਂ ਸਥਾਨ ਦਾ ਸਵਾਮੀ ਬੁੱਧ ਮਕਰ ਵਿਚ ਮਿੱਤਰ ਖੇਤਰੀ ਹੋ ਕੇ ਬਿਰਾਜਮਾਨ ਹੈ।ਇਸੇ ਕਾਰਣ ਹੀ ਤੁਸੀਂ ਭਾਗਾਂ ਵਾਲੇ ਹੋ ਅਤੇ ਸਫਲਤਾ ਹਾਸਲ ਕਰਦੇ ਰਹੇ।