ਬਰਾਕ ਓਬਾਮਾ ਨੇ 20 ਜਨਵਰੀ ਨੂੰ ਸੱਭ ਤੋਂ ਸ਼ਕਤੀਸ਼ਾਲੀ ਕਹੇ ਜਾਣ ਵਾਲੇ ਦੇਸ਼ ਅਮਰੀਕਾ ਦੇ ਪਹਿਲੇ ਅਸ਼ਵੇਤ ਰਾਸ਼ਟਰਪਤੀ ਵਜੋਂ ਸਹੁੰ ਚੁੱਕੀ।ਓਬਾਮਾ ਦਾ ਜਨਮ 4 ਅਗਸਤ 1961 ਨੂੰ ਅਮਰੀਕਾ ਦੇ ਹੋਨੋਲੂਲੂ ਵਿਖੇ ਤੁਲਾ ਲਗਨ ਅਤੇ ਬ੍ਰਿਸ਼ਭ ਦੇ ਨਵਾਂਸ਼ ਵਿਚ ਹੋਇਆ।
ਤੁਲਾ ਲਗਨ ਦੇ ਜਾਤਕ ਇਕਿਹਰੇ ਸ਼ਰੀਰ ਦੇ ਮਾਲਕ ਹੁੰਦੇ ਹਨ।ਤੁਹਾਡੇ ਜਨਮ ਵੇਲ੍ਹੇ ਲਗਨ ਸਵਾਮੀ ਅਤੇ ਅੱਠਵੇਂ ਸਵਾਮੀ ਨਾਲ ਰਾਸ਼ੀ ਸਵਾਮੀ ਸ਼ੁੱਕਰ ਨੌਂਵੇਂ ਭਾਗ ਭਾਵ ਵਿਚ ਬੁੱਧ ਦੀ ਰਾਸ਼ੀ ਮਿਥੁਨ ਵਿਚ ਹੈ ਜਦੋਂ ਕਿ ਭਾਗ ਸਵਾਮੀ ਅਤੇ ਬਾਰਵਾਂ ਸਵਾਮੀ ਬੁੱਧ ਕਰਮ ਅਤੇ ਰਾਜ ਦੇ ਦੱਸਵੇਂ ਭਾਵ ਦੇ ਗਿਆਰਵੇਂ ਸਵਾਮੀ ਸੂਰਜ ਦੇ ਨਾਲ ਬੁੱਧ ਆਦਿੱਤਿਆ ਯੋਗ ਲੈ ਕੇ ਬਿਰਾਜਮਾਨ ਹੈ।
ਬੁੱਧ ਆਦਿੱਤਿਆ ਯੋਗ ਵਾਲਾ ਜਾਤਕ ਬੁੱਧੀਮਾਨ ਅਤੇ ਸਨਮਾਣਤ ਹੁੰਦਾ ਹੈ।ਇਹ ਯੋਗ ਪੰਚ ਮਹਾਂ ਪੁਰਖ ਯੋਗ ਵਿਚੋਂ ਇੱਕ ਹੈ ਜੋ ਵਿਅਕਤੀ ਨੂੰ ਰਾਜ ਕਾਜ ਵਿਚ ਭਾਈਵਾਲ ਬਨਾਉਂਦੇ ਹਨ।ਇਸ ਕਾਰਣ ਤੁਸੀਂ ਤਾਕਤਵਰ ਦੇਸ਼ ਦੇ ਨਾਇਕ ਬਣੇ।
ਇਸ ਦੇ ਨਾਲ ਹੀ ਤੁਹਾਡੀ ਕੁੰਡਲੀ ਮੁਤਾਬਕ ਗੁਰੂ ਦਾ ਹੇਠਲਾ ਸਥਾਨ ਭੰਗ ਹੋਣ ਨਾਲ ਹੀ ਅਤੇ ਕਰਮ ਸਵਾਮੀ ਦੇ ਉੱਚ ਵਿਚ ਬੈਠਣ ਨਾਲ ਇਸ ਯੋਗ ਨੂੰ ਹੋਰ ਜਿਆਦਾ ਮਜ਼ਬੂਤੀ ਮਿਲੀ ਹੈ।
ਤੁਹਾਡੀ ਕੁੰਡਲੀ ਵਿਚ ਨੌਵੇਂ ਸਵਾਮੀ ਅਤੇ ਪੰਜਵੇਂ ਸਵਾਮੀ ਦਾ ਦ੍ਰਿਸ਼ਟੀ ਸੰਬੰਧ ਅਤੇ ਕੇਂਦਰੀ ਤ੍ਰਿਕੋਣ ਵੀ ਬਹੁਤ ਮਹਤੱਵ ਪੂਰਨ ਹੈ।ਇੰਨ੍ਹੇ ਰਾਜ ਯੋਗ ਰੱਖਣ ਵਾਲਾ ਜਾਤਕ ਰਾਜਾ ਵਾਂਗ ਹੁੰਦਾ ਹੈ।
ਹੁਣ ਜੇਕਰ ਤੁਹਾਡੀ ਵਰਤਮਾਨ ਸਥਿੱਤੀ ਵੱਲ ਝਾਤੀ ਮਾਰੀਏ ਤਾਂ ਗੋਚਰ ਗ੍ਰਹਿ ਸੰਕੇਤ ਦਿੰਦੇ ਹਨ ਕਿ ਓਬਾਮਾ ਨੂੰ ਅਮਰੀਕਾ ਦੀ ਸਥਿੱਤੀ ਸੁਧਾਰਨ ਵਿਚ ਕਾਫੀ ਸਮਾਂ ਲੱਗੇਗਾ।
ਵਰਤਮਾਨ ਵਿਚ ਤੁਹਾਡੀ ਜਨਮ ਕੁੰਡਲੀ ਤੋਂ ਵੇਖਿਆ ਜਾਵੇ ਤਾਂ ਜਨਤਾ, ਸੁੱਖ, ਸਥਾਨਕ ਜਮੀਨ ਅਤੇ ਕੁਰਸੀ ਜਿੱਥੇ ਜਾਤਕ ਬਿਰਾਜਮਾਨ ਹੁੰਦਾ ਹੈ, ਉਸ ਭਾਵ ਦਾ ਸਵਾਮੀ ਸ਼ਨੀ ਗੋਚਰ ਵਿਚ ਇਹਨਾਂ ਦੀ ਕੁੰਡਲੀ ਤੋਂ ਗਿਆਰਵੇਂ ਭਾਵ ਵਿਚ ਦੌਰਾ ਕਰ ਰਿਹਾ ਹੈ ਜੋ ਉੱਥੇ ਬੈਠੇ ਮੰਗਲ ਅਤੇ ਰਾਹੂ ਦਾ ਪ੍ਰਭਾਵ ਰੱਖੇਗਾ।
ਮੰਗਲ ਤੁਹਾਡੀ ਕੁੰਡਲੀ ਵਿਚ ਧਨ ਦੀ ਬੱਚਤ ਦਾ ਅਤੇ ਸੱਤਵਾਂ ਸਵਾਮੀ ਰੋਜ਼ਾਨਾ ਵਪਾਰ ਦਾ ਸਵਾਮੀ ਹੈ ਜੋ ਤੁਹਾਨੂੰ ਪ੍ਰਭਾਵਿਤ ਵੀ ਕਰੇਗਾ।
ਇਹੋ ਕਾਰਣ ਹੈ ਕਿ ਅਮਰੀਕਾ ਦੀ ਆਰਥਿਕ ਸਥਿੱਤੀ ਸੁਧਾਰਨ ਵਿਚ ਸਮਾਂ ਲੱਗੇਗਾ।ਜਿੱਥੇ ਗੁਰੂ ਤੁਹਾਡੀ ਕੁੰਡਲੀ ਵਿਚ ਹੇਠਲਾ ਹੈ ਉੱਥੇ ਗੋਚਰ ਵਿਚ ਵੀ ਹੇਠਲਾ ਦੌਰ ਕਰ ਰਿਹਾ ਹੈ।
ਰਾਹੂ ਦਾ ਦੌਰਾ ਵੀ ਗੁਰੂ ਤੋਂ ਚੌਥੇ ਭਾਵ ਵਿਚ ਹੋਣ ਕਾਰਣ ਚਾਂਡਾਲ ਯੋਗ ਬਣ ਰਿਹਾ ਹੈ।ਗੁਰੂ ਦੀ ਉੱਚ ਦ੍ਰਿਸ਼ਟੀ ਹੋਣ ਨਾਲ ਤੁਹਾਡੇ ਰਾਜਕਾਲ ਵਿਚ ਮਿਲੇ-ਜੁਲੇ ਸਿੱਟੇ ਵਿਖਾਈ ਦੇਣਗੇ।
ਜਨਮ ਲਗਨ ਵਿਚ ਸ਼ਨੀ ਦੀ ਉੱਚ ਦੱਸਵੀਂ ਦ੍ਰਿਸ਼ਟੀ ਅਤੇ ਗੋਚਰੀ ਚਾਲ ਤੋਂ ਵੀ ਸ਼ਨੀ ਦੀ ਤੀਜੇ ਲਗਨ ਉੱਪਰ ਉੱਚ ਦ੍ਰਿਸ਼ਟੀ ਪੈਣ ਨਾਲ ਤੁਸੀਂ ਹਰ ਖੇਤਰ ਵਿਚ ਸਫਲਤਾ ਪ੍ਰਾਪਤ ਕਰਨ ਦੇ ਯੋਗ ਹੋਵੋਗੇ।
ਅਜੇ ਤੁਹਾਡੀ ਕੁੰਡਲੀ ਮੁਤਾਬਕ ਗੁਰੂ ਦੀ ਮਹਾਂਦਸ਼ਾ ਵਿਚ ਸੂਰਜ ਦੀ ਅੰਤਰ ਦਸ਼ਾ ਚੱਲ ਰਹੀ ਹੈ।ਗੁਰੂ ਤੁਹਾਡੇ ਹੌਂਸਲੇ ਦਾ ਸਵਾਮੀ ਅਤੇ ਸੂਰਜ ਗਿਆਰਵੇਂ ਭਾਵ ਦਾ ਸਵਾਮੀ।ਇਸ ਕਾਰਣ ਤੁਹਾਨੂੰ ਹੌਂਸਲੇ ਨਾਲ ਵੀ ਲਾਭ ਮਿਲਣ ਦੇ ਯੋਗ ਹਨ।