ਸਿਤਾਰਿਆਂ ਦੇ ਸਿਤਾਰੇ
ਮੁੱਖਪੰਨਾ
ਜੋਤਿਸ਼
»
ਜੋਤਿਸ਼ ਵਿਗਿਆਨ
»
ਸਿਤਾਰਿਆਂ ਦੇ ਸਿਤਾਰੇ
»
ਆਮਿਰ ਖਾਨ ਲਈ 2012 ਤੱਕ ਸਮਾਂ ਅਨੁਕੂਲ
ਸਿਤਾਰਿਆਂ ਦੇ ਸਿਤਾਰੇ
Feedback
Print
ਆਮਿਰ ਖਾਨ ਲਈ 2012 ਤੱਕ ਸਮਾਂ ਅਨੁਕੂਲ
ਬਾਲਿਵੁੱਡ ਵਿਚ "ਮਿਸਟਰ ਪਰਫੈਕਸ਼ਨਿਸਟ" ਦੇ ਨਾਂ ਨਾਲ ਪ੍ਰਸਿੱਧ ਆਮਿਰ ਖਾਨ ਦਾ ਜਨਮ 14 ਮਾਰਚ 1965 ਨੂੰ ਹੋਇ
ਆ।
ਕੁੰਡਲੀ ਮੁਤਾਬਕ ਕੁੰਭ ਲਗਨ ਅਤੇ ਕਰਕ ਰਾਸ਼ੀ ਵਿਚ ਜੰਮੇ ਆਮਿਰ ਦੀ ਕੁੰਡਲੀ ਵਿਚ ਕੁੱਝ ਮਹਤੱਵਪੂਰਨ ਯੋਗ ਹਨ ਜਿੰਨ੍ਹਾਂ ਨੇ ਉਹਨਾਂ ਨੂੰ ਇੱਕ ਸਫਲ ਕਲਾਕਾਰ ਬਣਾਇਆ ਅਤੇ ਇੱਕ ਵਿਸ਼ੇਸ਼ ਪਹਿਚਾਨ ਦਿੱਤ
ੀ।
ਲਗਨ ਵਿਚ ਸ਼ੁੱਕਰ, ਸ਼ਨੀ ਅਤੇ ਸੂਰਜ ਮੌਜੂਦ ਹ
ਨ
।ਸ਼ੁੱਕਰ ਦਾ ਮਿੱਤਰ ਰਾਸ਼ੀ ਵਿਚ ਹੋਣਾ ਅਤੇ ਸੂਰਜ ਨਾਲ ਹੋਣਾ ਉਹਨਾਂ ਦੇ ਅਦਾਕਾਰੀ ਵੱਲ ਰੁਝਾਨ ਦਾ ਸੰਕੇਤ ਦਿੰਦਾ ਹੈ ਜਦੋਂ ਕਿ ਸਵੈ ਰਾਸ਼ੀ ਦਾ ਸ਼ਨੀ ਉਹਨਾਂ ਨੂੰ ਵਿਸ਼ਲੇਸ਼ਣਾਤਮ ਦ੍ਰਿਸ਼ਟੀ ਨਾਲ ਵੇਖ ਰਿਹਾ ਹ
ੈ।
ਇਸ ਕਾਰਣ ਆਮਿਰ ਸੋਚ ਸਮਝ ਕੇ ਫਿਲਮਾਂ ਕਰਦੇ ਹਨ ਅਤੇ ਆਪਣੇ ਰੋਲ ਲਈ ਪੂਰੀ ਮਿਹਨਤ ਕਰਦੇ ਹ
ਨ
।ਕੁੰਡਲੀ ਮੁਤਾਬਕ ਮੰਗਲ ਦੀ ਦ੍ਰਿਸ਼ਟੀ ਜਿੱਥੇ ਉਹਨਾਂ ਨੂੰ ਸ਼ਰੀਰਕ ਊਰਜਾ ਅਤੇ ਤਾਕਤ ਤੋਂ ਭਰਪੂਰ ਰੱਖਦੀ ਹੈ ਉੱਥੇ ਸੂਰਜ ਦੀ ਸਥਿੱਤੀ ਕਾਰਣ ਉਹ ਦ੍ਰਿੜ੍ਹ ਨਿਸ਼ਚੈ ਵਾਲੇ ਅਤੇ ਆਤਮ ਵਿਸ਼ਵਾਸ ਨਾਲ ਲਬਰੇਜ਼ ਹ
ਨ।
ਕੁੰਡਲੀ ਮੁਤਾਬਕ ਬੁੱਧ ਦੇ ਹੇਠਲੇ ਸਥਾਨ ਵਿਚ ਹੋਣ ਦਾ ਸਿੱਟਾ ਹੈ ਕਿ ਉਹ ਵਿਅੰਗ ਕਰਦੇ ਹਨ, ਬੋਲੀ 'ਚ ਕੜਵਾਹਟ ਹੈ ਅਤੇ ਆਪਣੇ ਬਿਆਨਾਂ ਕਾਰਣ ਵਿਵਾਦਾਂ ਵਿਚ ਰਹਿਣਾ ਉਹਨਾਂ ਦੇ ਜੀਵਨ ਦਾ ਹਿੱਸਾ ਹ
ੈ।
ਉੱਧਰ ਕਰਕ ਰਾਸ਼ੀ ਦਾ ਸਵੈਰਾਸ਼ੀ ਦੇ ਚੰਦਰਮਾ ਵਿਚ ਸਥਿੱਤ ਹੋਣਾ ਆਮਿਰ ਨੂੰ ਭਾਵਨਾਤਮਕ ਸੋਝੀ ਦਿੰਦਾ ਹੈ ਅਤੇ ਸੋਚ ਨੂੰ ਤੀਬਰਤਾ ਨਾਲ ਵਧਾਉਂਦਾ ਹੈ ਜਦੋਂ ਕਿ ਕਿਰਦਾਰ ਨੂੰ ਜੀਵੰਤ ਰੱਖਣਾ ਉਹਨਾ ਦੀ ਖੂਬੀ ਹ
ੈ।
ਰਾਹੂ-ਕੇਤੂ ਅਤੇ ਮੰਗਲ ਦੀ ਸਥਿੱਤੀ ਪਰਿਵਾਰਕ ਸੁੱਖ ਘਟਾਉਂਦੀ ਹ
ੈ
।ਆਪਣੇ ਵਿਹਾਰ ਕਾਰਣ ਚਰਚਾ ਵਿਚ ਵੀ ਉਹ ਰਹਿੰਦੇ ਹ
ਨ।
ਵਰਤਮਾਨ ਵੇਲ੍ਹੇ ਆਮਿਰ ਸ਼ੁੱਕਰ ਦੀ ਮਹਾਂਦਸ਼ਾ ਵਿਚੋਂ ਲੰਘ ਰਹੇ ਹ
ਨ
।ਸ਼ੁੱਕਰ ਇਹਨਾਂ ਦੇ ਚੌਥੇ ਭਾਵ ਦਾ ਸਵਾਮੀ ਅਤੇ ਭਾਗ ਸਵਾਮੀ ਹ
ੈ।1994
ਤੋਂ ਸ਼ੁਰੂ ਹੋਈ ਇਸੇ ਦਸ਼ਾ ਕਾਰਣ ਹੀ ਆਮਿਰ ਨੂੰ ਫਿਲਮ ਲਾਇਨ ਵਿਚ ਸਥਿੱਰਤਾ ਮਿਲੀ ਅਤੇ ਪਛਾਣ ਮਿਲੀ ਅਤੇ ਲਗਾਨ, ਤਾਰੇ ਜਮੀਂ ਪਰ ਜਿਹੀਆਂ ਫਿਲਮਾਂ ਇਹਨਾਂ ਕੀਤੀਆ
ਂ।
ਅਜੇ ਇਹਨਾਂ ਦੀ ਕੁੰਡਲੀ ਵਿਚ ਸ਼ਨੀ ਦਾ ਅੰਤਰ ਚੱਲ ਰਿਹਾ ਹੈ ਜੋ 8/12/2010 ਤੱਕ ਚੱਲੇਗ
ਾ।
ਮਿੱਤਰ ਗ੍ਰਹਿ ਸ਼ੁੱਕਰ ਦੀ ਦਸ਼ਾ ਸ਼ੁਰੂ ਹੋਣ 'ਤੇ ਸ਼ਨੀ ਪੂਰਨ ਸ਼ੁੱਭ ਫਲ ਦੇਵੇਗਾ ਜੋ ਸਿਹਤ ਲਾਭ, ਧਨ ਲਾਭ ਅਤੇ ਪੁਰਸਕਾਰਾਂ ਵਜੋਂ ਸਾਹਮਣੇ ਆਵੇਗ
ਾ।
ਇਸੇ ਕਾਰਣ ਆਮਿਰ ਦੀ ਇਸ ਵਰ੍ਹੇ ਪ੍ਰਦਰਸ਼ਿਤ ਫਿਲਮ ਗਜ਼ਿਨੀ ਸੁਪਰ ਹਿੱਟ ਰਹੀ ਹ
ੈ
।ਦੇਸ਼ ਵਿਦੇਸ਼ ਵਿਚ ਸ਼ਲਾਘਾ ਮਿਲੇਗ
ੀ।
ਹਾਲਾਂਕਿ ਆਮਿਰ ਅਵਾਰਡ ਵੀ ਹਾਸਲ ਕਰਨਗੇ ਪਰ ਸਿਰਫ ਰਾਸ਼ਟਰੀ ਪੱਧਰ ਉੱਪਰ ਹ
ੀ
।ਉਹਨਾਂ ਨੂੰ ਆਸਕਰ ਜਿਹੇ ਪੁਰਸਕਾਰ ਦੀ ਮਿਲਣ ਦੀ ਸੰਭਾਵਨਾ ਘੱਟ ਹੀ ਹ
ੈ।
ਉਹਨਾਂ ਦੀਆਂ ਅਗਲੀਆਂ ਫਿਲਮਾਂ ਨੂੰ ਵੀ ਚੰਗਾ ਹੁੰਗਾਰਾ ਮਿਲੇਗ
ਾ
।ਇਸ ਤੋਂ ਅਲਾਵਾ ਚੱਲ ਰਹੇ ਗ੍ਰਹਿਆਂ ਦੇ ਅਨੁਕੂਲ ਹੋਣ ਨਾਲ ਵੀ ਉਹਨਾਂ ਦੀ ਸਫਲਤਾ ਦੀ ਸੰਭਾਵਨਾ ਵੱਧ ਜਾਂਦੀ ਹ
ੈ।
ਕੁੱਲ ਮਿਲਾਕੇ 2012 ਤੱਕ ਆਮਿਰ ਦਾ ਸਮਾਂ ਬਹੁਤ ਚੰਗਾ ਹੈ ਜਿਸ ਵਿਚ ਉਹਨਾਂ ਨੂੰ ਜਨਤਾ ਦਾ ਭਰਪੂਰ ਪਿਆਰ ਮਿਲੇਗ
ਾ
।ਹਾਂ 2010 ਮਗਰੋਂ ਉਹਨਾਂ ਲਈ ਬੋਲੀ ਵਿਚ ਕੜਵਾਹਟ ਅਤੇ ਬੇਕਾਰ ਦੇ ਵਿਵਾਦਾਂ ਅਤੇ ਬਿਆਨਬਾਜ਼ੀ ਤੋਂ ਬੱਚ ਕੇ ਰਹਿਣਾ ਹੀ ਲਾਹੇਵੰਦ ਰਹੇਗ
ਾ।
ਸਬੰਧਤ ਜਾਣਕਾਰੀ ਲੱਭੋ
ਇਸਦੀ ਖੋਜ ਵੀ ਕਰੋ:
ਆਮਿਰ ਖਾਨ ਲਈ 2012 ਤੱਕ ਸਮਾਂ ਅਨੁਕੂਲ
ਹੋਰ ਵੀ
ਅਭਿ ਨੂੰ ਖਾਸ ਸਫਲਤਾ ਦੇ ਯੋਗ ਨਹੀਂ
ਵਿਰੋਧੀਆਂ 'ਤੇ ਪ੍ਰਭਾਵ ਛੱਡਣਗੇ ਸਚਿਨ
ਬੁਲੰਦ ਹਨ ਮਾਇਆ ਦੇ ਸਿਤਾਰੇ