ਸਿਤਾਰਿਆਂ ਦੇ ਸਿਤਾਰੇ
ਮੁੱਖਪੰਨਾ ਜੋਤਿਸ਼ » ਜੋਤਿਸ਼ ਵਿਗਿਆਨ » ਸਿਤਾਰਿਆਂ ਦੇ ਸਿਤਾਰੇ » ਅਭਿ ਨੂੰ ਖਾਸ ਸਫਲਤਾ ਦੇ ਯੋਗ ਨਹੀਂ
ਸਿਤਾਰਿਆਂ ਦੇ ਸਿਤਾਰੇ
Feedback Print Bookmark and Share
 
ਬਾਲੀਵੁੱਡ ਦੇ ਮਿਲੇਨੀਅਮ ਸਟਾਰ ਅਤੇ ਬਿੱਗ ਬੀ ਦੇ ਨਾਂ ਨਾਲ ਜਾਣੇ ਜਾਂਦੇ ਅਮਿਤਾਬ ਬੱਚਨ ਦੇ ਪੁੱਤਰ ਅਭਿਸ਼ੇਕ ਬੱਚਨ ਦਾ ਜਨਮ 5 ਫਰਵਰੀ 1976 ਨੂੰ ਮੀਨ ਰਾਸ਼ੀ ਅਤੇ ਸ਼ਨੀ ਦੇ ਨਖੱਤਰ ਉੱਤਰ ਭਾਦੋਂ ਵਿਚ ਹੋਇਆ ਜਿਸ ਦਾ ਉਪ ਸਵਾਮੀ ਗੁਰੂ ਹੈ।

ਅਭਿਸ਼ੇਕ ਦੀ ਹਾਲ ਹੀ ਵਿਚ ਪ੍ਰਦਰਸ਼ਿਤ ਫਿਲਮ ਦ੍ਰੋਣ ਖਾਸ ਸਫਲ ਨਹੀਂ ਕਹੀ ਜਾ ਸਕਦ।ਇਹਨਾਂ ਦੇ ਜਨਮ ਵੇਲ੍ਹੇ ਗੁਰੂ ਦੀ ਸਥਿੱਤੀ ਸਵੈ ਰਾਸ਼ੀ ਮੀਨ ਵਿਚ ਹੋ ਕੇ ਚੰਦਰਮਾ ਦੇ ਨਾਲ ਯੋਗ ਦੀ ਸੀ ਜੋ ਰਾਸ਼ੀ ਦਾ ਪੰਜਵਾਂ ਸਵਾਮੀ ਹੁੰਦਾ ਹ।ਪੰਜਵਾਂ ਭਾਵ ਮਨੋਰੰਜਨ ਦਾ ਵੀ ਭਾਵ ਹੈ ਜਿਸ ਕਾਰਣ ਤੁਸੀਂ ਕੁੱਝ ਹਿੱਟ ਫਿਲਮਾਂ ਵੀ ਦਿੱਤੀਆਂ।

ਵਰਤਮਾਨ ਵੇਲ੍ਹੇ ਨੂੰ ਵੇਖਦੇ ਹੋਏ ਕਿਹਾ ਜਾ ਸਕਦਾ ਹੈ ਕਿ ਆਗਾਮੀ ਵਰ੍ਹੇ ਵਿਚ ਤੁਹਾਨੂੰ ਕੋਈ ਖਾਸ ਸਫਲਤਾ ਨਹੀਂ ਮਿਲੇਗ।ਅਭਿ ਦੀ ਕੁੰਡਲੀ ਵਿਚ ਗੁਰੂ ਦੀ ਗੋਚਰੀ ਚਾਲ ਚੱਲ ਰਹੀ ਹੈ ਜੋ ਉਹਨਾਂ ਦੀ ਰਾਸ਼ੀ ਦਾ ਉਪ ਸਵਾਮੀ ਵੀ ਹੈ ਜਦੋਂ ਕਿ ਨਖਤੱਰ ਸਵਾਮੀ ਸ਼ਨੀ ਵੀ ਆਪਣੇ ਪਿਤਾ ਸੂਰਜ ਦੀ ਰਾਸ਼ੀ ਸਿੰਘ ਤੋਂ ਗੋਚਰੀ ਦੌਰਾ ਕਰ ਰਿਹਾ ਹੈ।

ਦੋਵੇਂ ਹੀ ਗ੍ਰਹਿਆਂ ਦੀ ਸਥਿੱਤੀ ਅਭਿ ਦੇ ਅਨੁਕੂਲ ਨਹੀਂ ਹੈ ਜਿਸ ਕਾਰਣ ਇਹ ਵਰ੍ਹਾਂ ਉਹਨਾਂ ਲਈ ਖਾਸ ਪ੍ਰਾਪਤੀਆਂ ਵਾਲਾ ਨਹੀਂ ਕਿਹਾ ਜਾ ਸਕਦਾ। ਹਾਂ ਸਿਹਤ ਦੇ ਮਾਮਲੇ ਵਿਚ ਅਭਿ ਪੂਰਾ ਸਾਲ ਸਿਹਤ ਮੰਦ ਵਿਖਾਈ ਦੇਣਗ।ਕਿਸੇ ਵੀ ਜਾਤਕ ਦੀ ਸਫਲਤਾ ਲਈ ਜਨਮ ਨਖਤੱਰ ਅਤੇ ਉਸ ਦੇ ਉਪ ਸਵਾਮੀ ਦਾ ਨਿਰਦੋਸ਼ ਅਤੇ ਬਲਵਾਨ ਹੋਣਾ ਜਰੂਰੀ ਹੈ ਜੋ ਅਭਿ ਦੀ ਕੁੰਡਲੀ ਵਿਚ ਵਿਖਾਈ ਨਹੀਂ ਦੇ ਰਿਹਾ।

ਅਭਿ ਨੂੰ ਵੱਡਾ ਲਾਭ ਉਹਨਾਂ ਦੇ ਪਿਤਾ ਕਾਰਣ ਮਿਲਿ।ਉਂਝ ਵੀ ਗੁਰੂ ਉਹਨਾਂ ਦੀ ਕੁੰਡਲੀ ਵਿਚ 20 ਦਸੰਬਰ ਤੱਕ ਨੀਂਵਾ ਰਹੇਗਾ ਅਤੇ ਉਸ ਤੋਂ ਮਗਰੋਂ ਉਹ ਕੁੰਭ ਵਿਚ ਜਾਵੇਗ।ਉਹ ਵੀ ਦੁਸ਼ਮਣ ਰਾਸ਼ੀ ਵਿਚ ਹੋਵੇਗਾ ਪਰ ਕੋਈ ਅਸ਼ੁੱਭ ਫਲ ਨਹੀਂ ਦੇਵੇਗਾ।

ਸ਼ਨੀ ਵੀ ਇਸੇ ਸਾਲ 10 ਸਤੰਬਰ ਨੂੰ ਸੂਰਜ ਦੀ ਰਾਸ਼ੀ ਛੱਡ ਕੇ ਆਪਣੇ ਮਿੱਤਰ ਬੁੱਧ ਦੀ ਰਾਸ਼ੀ ਕੰਨਿਆ ਵਿਚ ਜਾਵੇਗ।ਇਸ ਲਈ ਅਜੇ ਅਭਿ ਆਪਣੇ ਫਿਲਮੀ ਸਫਰ ਵਿਚ ਚੌਕਸ ਰਹਿਣ। ਜਦੋਂ ਉਹਨਾਂ ਦੇ ਦੱਸਵੇਂ ਭਾਵ ਦੇ ਸਵਾਮੀ ਦੀ ਸਥਿੱਤੀ ਉਹਨਾਂ ਲਈ ਅਨੁਕੂਲ ਹੋਵੇਗੀ ਉਦੋਂ ਹੀ ਅਭਿ ਨੂੰ ਸਫਲਤਾ ਮਿਲਣ ਦੇ ਯੋਗ ਹਨ।
ਸਬੰਧਤ ਜਾਣਕਾਰੀ ਲੱਭੋ
ਇਸਦੀ ਖੋਜ ਵੀ ਕਰੋ: ਅਭਿ ਨੂੰ ਖਾਸ ਸਫਲਤਾ ਦੇ ਯੋਗ ਨਹੀਂ